Amandeep Singh
Amandeep Singh

@Amandeepanands

5 تغريدة Oct 15, 2023
ਗੁਰਦਾਸ ਮਾਨ ਗਾਇਕ ਹੋਣ ਦੇ ਨਾਲ ਨਾਲ ਹੁਣ ਨਕੋਦਰ ਦੇ ਪ੍ਰਮੁੱਖ ਡੇਰੇ ਦਾ ਮੋਹਰੀ ਵੀ ਹੈ। ਉਹ ਆਪਣੇ ਡੇਰੇ ਨੂੰ ਚਮਕਾਉਣ ਲਈ ਬਾਕੀ ਡੇਰੇਦਾਰਾਂ ਵਾਂਗ ਕਰਾਮਾਤੀ ਕਹਾਣੀਆਂ ਸੁਣਾ ਰਿਹਾ, ਜਿਵੇਂ ਸਿਰਸੇ ਆਲੇ, ਨੂਰਮਹਿਲ ਆਲੇ, ਭਨਿਆਰੇ ਵਾਲੇ ਸਮੇਤ ਕਈ ਚਿੱਟੀ ਸਿਓਂਕ ਡੇਰੇਦਾਰ ਵੀ ਸੁਣਾਉਂਦੇ ਹਨ।
ਸਿੱਖ ਇਹ ਸਾਖੀ ਬਚਪਨ ਤੋਂ ਸੁਣਦੇ ਆਏ ਹਨ ਕਿ ਦਸਮ ਪਿਤਾ
ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿੱਚ ਨਹੀਂ ਸੀ ਵੜਿਆ। ਮਤਲਬ ਕਿ ਸਿੱਖ ਨੇ ਤੰਬਾਕੂ ਤੋਂ ਦੂਰ ਰਹਿਣਾ। ਪਰ ਗੁਰਦਾਸ ਮਾਨ ਬੜੀ ਸ਼ਾਤਰਤਾ ਨਾਲ ਇਸ ਸਿੱਖ ਸਾਖੀ ਦੇ ਸਮਾਨ-ਅੰਤਰ ਇਹ ਝੂਠ ਘੜ ਕੇ ਸਿਗਰਟ-ਤੰਬਾਕੂ ਦਾ ਪ੍ਰਚਾਰ ਕਰ ਰਿਹਾ। ਤੰਬਾਕੂ ਨੂੰ ਪਰਮੋਟ ਕਰ ਰਿਹਾ।
ਨਕੋਦਰ ਇਲਾਕੇ ਦੇ ਬਜੁਰਗਾਂ ਨੇ ਬਾਬਾ ਮੁਰਾਦ ਸ਼ਾਹ ਦੇਖਿਆ ਹੋਇਆ।
ਉਹ ਦੱਸਦੇ ਕਿ ਮਸਤ ਫ਼ਕੀਰ ਸੀ, ਆਪਣੀ ਮਸਤੀ ‘ਚ ਵਿਚਰਦਾ ਸੀ, ਕਿਸੇ ਨੂੰ ਅਸੀਸਾਂ ਦਿੰਦਾ ਸੀ, ਕਿਸੇ ਨੂੰ ਗਾਲ੍ਹਾਂ ਕੱਢਦਾ ਸੀ ਪਰ ਨਸ਼ੇ ਨਹੀਂ ਸੀ ਪ੍ਰਚਾਰਦਾ। ਇਹ ਉਸ ਮਸਤ ਇਨਸਾਨ ਨੂੰ ਵੀ ਬਦਨਾਮ ਕਰ ਰਿਹਾ।
ਦੁਆਬੇ ਦੇ ਬਜ਼ੁਰਗਾਂ ਨੇ ਅਜਿਹੇ ਕਈ ਮਸਤ ਅੱਖੀਂ ਦੇਖੇ ਹਨ, ਜਿਨ੍ਹਾਂ ‘ਚੋਂ ਰਾਜਾ ਸਾਹਿਬ (ਮਜਾਰਾ), ਬਾਬਾ ਚਿੰਤਾ (ਰੁੜਕਾ ਕਲਾਂ),
ਸਾਈਂ ਅਹਿਮਦ ਸ਼ਾਹ ਕਾਦਰੀ (ਮੰਢਾਲੀ) ਦੇ ਨਾਮ ਵਰਨਣਯੋਗ ਹਨ। ਲੋਹਗੜ੍ਹ-ਗੜ੍ਹੀ ਵਾਲੇ ਮਸਤ ਤਾਂ ਮੈਂ ਆਪ ਤੁਰੇ ਫਿਰਦੇ ਦੇਖੇ ਹਨ। ਉਹ ਸਾਰੇ ਰੱਬ ਦੇ ਬੰਦੇ ਨਸ਼ੇ ਨਹੀਂ ਸੀ ਪ੍ਰਚਾਰਦੇ, ਆਪਣੀ ਹੀ ਮਸਤੀ ‘ਚ ਰਹਿੰਦੇ ਸਨ। ਜਿਓਂਦੇ ਜੀਅ ਤਾਂ ਜੋ ਕਿਸੇ ਨੇ ਦੇ ਦਿੱਤਾ ਖਾ ਲਿਆ, ਖੇਤਾਂ ‘ਚ, ਖੂਹਾਂ ‘ਤੇ ਸੌਂ ਲਿਆ।
ਅਕਾਲ ਚਲਾਣੇ ਤੋਂ ਬਾਅਦ ਹੀ ਇਨ੍ਹਾਂ ਦੀਆਂ ਥਾਾਵਾਂ ਬਣੀਆਂ।
ਡੇਰੇਦਾਰ ਗੁਰਦਾਸ ਮਾਨ ਦਾ ਏਜੰਡਾ ਦਿਨੋਂ ਦਿਨ ਸਪੱਸ਼ਟ ਹੋ ਰਿਹਾ। ਉਹ ਮਸਤ ਲੋਕਾਂ ਦੇ ਨਾਂ ‘ਤੇ ਝੂਠੀਆਂ ਕਹਾਣੀਆਂ ਘੜ ਕੇ, ਨਸ਼ੇ ਪ੍ਰਚਾਰ ਰਿਹਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

جاري تحميل الاقتراحات...