ਸੂਰਬੀਰ ਯੋਧਾ ਪੈਦਾ ਹੋਵੇਗਾ। ਰਾਜਾ ਫਲ ਲੈਕੇ ਘਰੇ ਆਇਆ, ਪਰ ਉਹ ਦੁਬਿਧਾ ਚ ਪੈ ਗਿਆ ਵੀ ਫਲ ਇੱਕ ਹੈ ਤੇ ਪਤਨੀਆਂ ਦੋ, ਜੇ ਇੱਕ ਨੂੰ ਦਿੱਤਾ ਫੇਰ ਦੂਜੀ ਸਾਰੀ ਉਮਰ ਬੇਔਲਾਦ ਰਹੇਗੀ ਤੇ ਸਾਰੀ ਉਮਰ ਦੁਖੀ ਰਹੇਗੀ। ਰਾਜੇ ਨੇ ਅੰਬ ਦੇ ਦੋ ਟੁਕੜੇ ਕਰ ਲਏ ਤੇ ਦੋਵੇਂ ਪਤਨੀਆਂ ਨੂੰ ਦੇ ਦਿੱਤੇ। ਗਰਭ ਦਾ ਸਮਾਂ ਪੂਰਾ ਹੋਇਆ, ਦੋਵੇਂ ਪਤਨੀਆਂ ਤੋਂ ਦੋ⬇️
ਬੱਚੇ ਪੈਦਾ ਹੋਏ,ਪਰ ਦੋਵੇਂ ਬੱਚੇ ਅੱਧੇ ਪੈਦਾ ਹੋਏ। ਮਤਲਬ ਇੱਕ ਬੱਚੇ ਦੇ ਸੱਜੀ ਅੱਖ,ਸੱਜੀ ਬਾਂਹ ਤੇ ਸੱਜੀ ਲੱਤ,ਦੂਜੇ ਦੇ ਖੱਬੀ ਅੱਖ,ਬਾਂਹ,ਤੇ ਲੱਤ ਸੀ। ਇਹ ਭਿਆਨਕ ਬੱਚੇ ਦੇਖ ਰਾਜਾ ਡਰ ਗਿਆ ।ਉਸਨੂੰ ਪਤਾ ਲੱਗ ਗਿਆ ਸੀ ਕਿ ਇਹ ਤਾਂ ਹੋਇਆ ਹੈ ਕਿਉਂਕਿ ਉਸਨੇ ਫਲ ਦੇ ਦੋ ਟੁਕੜੇ ਕੀਤੇ। ਉਸਨੇ ਬੱਚਿਆ ਨੂੰ ਰੂੜੀ ਤੇ ਸੁਟਵਾ ਦਿੱਤਾ। ⬇️
ਉੱਥੇ ਜਰਾ ਰਕਸਸਨੀ ਰਹਿੰਦੀ ਸੀ। ਉਹ ਮੁਰਦੇ ਖਾਂਦੀ ਸੀ। ਉਸਨੇ ਬੱਚੇ ਚੁੱਕੇ, ਉਹ ਹੈਰਾਨ ਸੀ ਬੱਚਿਆਂ ਨੂੰ ਵੇਖ। ਉਸਨੇ ਬੱਚੇ ਚੁੱਕੇ ਤੇ ਉਹਨਾਂ ਨੂੰ ਜੋੜ ਕੇ ਵੇਖਣ ਲੱਗੀ, ਭਾਣਾ ਇਹ ਵਰਤਿਆ ਕਿ ਉਹ ਦੋਵੇਂ ਬੱਚੇ ਜੁੜ ਗਏ ਤੇ ਇੱਕ ਮਹਾਂਬਲੀ ਬੱਚਾ ਬਣ ਗਿਆ। ਰਾਜੇ ਨੂੰ ਪਤਾ ਲੱਗ ਗਿਆ ਉਹ ਬੱਚੇ ਨੂੰ ਰਕਸਸਨੀ ਤੋਂ ਲੈ ਗਿਆ। ਜਰਾ ਰਕਸਸਨੀ ਨੇ ਜੋੜਿਆ ਸੀ⬇️
ਤਾਂ ਉਸਦਾ ਨਾਮ ਜਰਾ ਤੇ ਦੋ ਬੱਚਿਆਂ ਦੀ ਸੰਧੀ ਤੋਂ ਬਣਿਆ ਸੀ ਤਾਂ ਸੰਧ,ਜਰਾ ਸੰਧ ਕੰਸ ਦਾ ਸਹੁਰਾ ਸੀ। ਜਿਸਨੇ ਆਪਣੇ ਜਵਾਈ ਦਾ ਬਦਲਾ ਲੈਣ ਲਈ 24 ਜੰਗ ਕ੍ਰਿਸ਼ਨ ਜੀ ਨਾਲ ਕੀਤੇ। ਕਈਂ ਵਾਰ ਕ੍ਰਿਸ਼ਨ ਜੀ ਨੂੰ ਹਰਾਇਆ। ਇਸਦਾ ਜ਼ਿਕਰ ਦਸਮ ਬਾਣੀ ਚ ਕ੍ਰਿਸ਼ਨਾ ਅਵਤਾਰ ਚ ਆਉਂਦਾ। ਕ੍ਰਿਸ਼ਨ ਜੀ ਨੇ ਜਰਾ ਸੰਧ ਨੂੰ ਛਲ ਨਾਲ ਭੀਮ ਤੋਂ ਮਰਵਾਇਆ।⬇️
ਕ੍ਰਿਸ਼ਨ, ਅਰਜਨ ਤੇ ਭੀਮ ਤਿੰਨੇ ਬ੍ਰਾਹਮਣ ਦਾ ਭੇਸ ਬਣਾ ਕੇ ਜਰਾ ਸੰਧ ਦੇ ਮਹਿਲ ਚ ਗਏ, ਕਿਉਂਕਿ ਜਰਾ ਸੰਧ ਨੂੰ ਛਲ ਨਾਲ ਮਾਰਨਾ ਚਾਹੁੰਦੇ ਸੀ । ਤਿੰਨੇ ਮਹਿਲ ਅੰਦਰ ਦਾਖਲ ਹੋਏ। ਉਸ ਦਿਨ ਜਰਾ ਸੰਧ ਨੇ ਬ੍ਰਾਹਮਣਾਂ ਨੂੰ ਭੋਜ ਦਿੱਤਾ ਹੋਇਆ ਸੀ ਇਹ ਤਿੰਨੇ ਵਿਚ ਬਹਿ ਗਏ। ਪਰ ਜਰਾ ਸੰਧ ਨੇ ਪਹਿਚਾਣ ਲਿਆ। ਜਰਾ ਸੰਧ ਨੇ ਕ੍ਰਿਸ਼ਨ ਜੀ ਨੂੰ ਕਿਹਾ ⬇️
" ਤੂੰ ਛਲੀਆਂ ਹੈ,ਤੂੰ ਮੇਰੇ ਤੋਂ ਡਰਦਾ ਮਥੁਰਾ ਛੱਡ ਦਵਾਰਕਾ ਚਲਿਆ ਗਿਆ, ਤੂੰ ਕਾਹਦਾ ਛਤ੍ਰੀ ਤੂੰ ਕਾਇਰ ਹੈ।" ਜਰਾ ਸੰਧ ਨੇ ਤਿੰਨਾਂ ਨੂੰ ਲੜਾਈ ਲਈ ਲਲਕਾਰਿਆ। ਪਰ ਕ੍ਰਿਸ਼ਨ ਜੀ ਨੇ ਕਿਹਾ ਇੱਕ ਹੀ ਲੜੇਗਾ ਸਾਡੇ ਤੋਂ। ਤਾਂ ਜਰਾ ਸੰਧ ਕਹਿੰਦਾ ਹੈ " ਤੈਨੂੰ ਤਾਂ ਕ੍ਰਿਸ਼ਨ ਮੈਂ ਯੋਧਾ ਹੀ ਨਹੀਂ ਮੰਨਦਾ,ਅਰਜਨ ਸਿਰਫ ਦੂਰੋਂ ਤੀਰ ਨਾਲ ਹੀ ਮਾਰ ⬇️
ਸਕਦਾ, ਇਸ ਲਈ ਹੱਥੋ ਹੱਥ ਦੀ ਲੜਾਈ ਭੀਮ ਨਾਲ ਲੜਾਂਗਾ। ਭੀਮ ਚ ੧੪ ਹਾਥੀਆਂ ਦਾ ਬਲ ਦੱਸਿਆ ਜਾਂਦਾ ਸੀ। ਜਰਾ ਸੰਧ ਨੇ ਉਸਨੂੰ ਵੀ ਥਕਾ ਦਿੱਤਾ। ਅਖੀਰ ਕ੍ਰਿਸ਼ਨ ਜੀ ਨੇ ਆਪਣੀ ਦੇਵੀ ਸ਼ਕਤੀ ਵਰਤਾਈ ਭੀਮ ਚ ਤਾਂ ਭੀਮ ਨੇ ਜਰਾ ਸੰਧ ਨੂੰ ਵਿੱਚੋ ਪਾੜਿਆ ਪਰ ਉਹ ਫੇਰ ਜੁੜ ਜਾਂਦਾ ਸੀ ਇਸ ਲਈ ਕ੍ਰਿਸ਼ਨ ਜੀ ਨੇ ਕਿਹਾ ਇਹਦਾ ਸੱਜਾ ਪਾਸਾ ਖੱਬੇ ਸੁੱਟੋ ⬇️
ਤੇ ਖੱਬਾ ਹਿੱਸਾ ਸੱਜੇ। ਇੰਝ ਮਹਾਂਬਲੀ ਜਰਾ ਸੰਧ ਦਾ ਅੰਤ ਹੋਇਆ ।
ਇਹ ਪ੍ਰਸੰਗ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਪਟਨਾ ਸਾਹਿਬ ਵਿਖੇ ਉਦੋਂ ਸੁਣਾਇਆ ਜਦੋਂ ਮਾਮਾ ਕ੍ਰਿਪਾਲ ਚੰਦ ਜੀ ਨੇ ਗੁਰੂ ਜੀ ਤੋਂ ਪਟਨਾ ਦਾ ਇਤਿਹਾਸ ਪੁਛਿਆ ਸੀ।
ਸ੍ਰੋਤ: ਗੁਰਪ੍ਰਤਾਪ ਸੂਰਜਪ੍ਰਕਾਸ਼ ਗ੍ਰੰਥ
ਕਥਾ: ਗਿਆਨੀ ਸ਼ੇਰ ਸਿੰਘ ਜੀ
ਇਹ ਪ੍ਰਸੰਗ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਪਟਨਾ ਸਾਹਿਬ ਵਿਖੇ ਉਦੋਂ ਸੁਣਾਇਆ ਜਦੋਂ ਮਾਮਾ ਕ੍ਰਿਪਾਲ ਚੰਦ ਜੀ ਨੇ ਗੁਰੂ ਜੀ ਤੋਂ ਪਟਨਾ ਦਾ ਇਤਿਹਾਸ ਪੁਛਿਆ ਸੀ।
ਸ੍ਰੋਤ: ਗੁਰਪ੍ਰਤਾਪ ਸੂਰਜਪ੍ਰਕਾਸ਼ ਗ੍ਰੰਥ
ਕਥਾ: ਗਿਆਨੀ ਸ਼ੇਰ ਸਿੰਘ ਜੀ
جاري تحميل الاقتراحات...